Songtexte.com Drucklogo

Pani Panjan Daryawan Wala Songtext
von Satinder Sartaaj

Pani Panjan Daryawan Wala Songtext

Jeevan

ਹੋ!
ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ
ਹੋ, ਯਾਦ ਰੱਖਦਾ ਵੈਸਾਖੀ, ਉਹਨੇ ਵੇਖਿਆ ਹੁੰਦਾ ਦੇ
ਯਾਦ ਰੱਖਦਾ ਵੈਸਾਖੀ, ਉਹਨੇ ਵੇਖਿਆ ਹੁੰਦਾ ਦੇ
ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਹੋ, ਤੇਰਾ ਖੂਨ ਠੰਡਾ ਹੋ ਗਿਆ ਏ ਖੋਲ੍ਹਦਾ ਨਹੀਂ ਏ
ਕੇ ਇਹੋ ਵਿਨਸੇ ਦਾ ਮਸਲਾ ਮਖੌਲ ਦਾ ਨਹੀਂ ਏ

ਤੇਰਾ ਖੂਨ ਠੰਡਾ ਹੋ ਗਿਆ ਏ ਖੋਲ੍ਹਦਾ ਨਹੀਂ ਏ
ਕੇ ਇਹੋ ਵਿਨਸੇ ਦਾ ਮਸਲਾ ਮਖੌਲ ਦਾ ਨਹੀਂ ਏ
ਤੈਨੂੰ ਅਜੇ ਨਹੀਂ ਖ਼ਿਆਲ ਪਤਾ ਓਦੋਂ ਨਹੀਂ ਲੱਗੂ ਗਾ
ਤੈਨੂੰ ਅਜੇ ਨਹੀਂ ਖ਼ਿਆਲ ਪਤਾ ਓਦੋਂ ਨਹੀਂ ਲੱਗੂ ਗਾ
ਜਦੋਂ ਆਪ ਹੱਥੀਂ ਜੋਇਆ ਸ਼ਹਿਦ ਜ਼ਹਿਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਇਹ ਨਾ ਕਾਰਨਾਂ ਤੋਂ ਕਰ ਜੇ ਕਲੇਸ਼ ਜਿਹਾ ਰਹਿੰਦਾ
ਹੋ ਪਹਿਲਾ ਕਦੀ ਕਦੀ ਹੁਣ ਤਾ ਹਮੇਸ਼ ਜਿਹਾ ਰਹਿੰਦਾ

ਐ ਨਾ ਕਾਰਨਾਂ ਤੋਂ ਕਰ ਜੇ ਕਲੇਸ਼ ਜਿਹਾ ਰਹਿੰਦਾ
ਪਹਿਲਾ ਕਦੀ ਕਦੀ ਹੁਣ ਤਾ ਹਮੇਸ਼ ਜਿਹਾ ਰਹਿੰਦਾ

ਅੰਮੀ ਹੱਥ ਚ ਖਲੋਵੇ ਬਾਪੂ ਤੱਕ ਚ ਖਲੋਵੇ
ਅੰਮੀ ਹੱਥ ਚ ਖਲੋਵੇ ਬਾਪੂ ਤੱਕ ਚ ਖਲੋਵੇ
ਸੁਖੀ ਵੱਸਦਾ ਐ ਕਰ ਦਾ ਕਚਹਿਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀਂ ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਤੋਟਾ ਉੱਡਣੋਂ ਵੀ ਗਿਆ ਨਾਲੇ ਬੋਲਣੋਂ ਵੀ ਗਿਆ
ਪੈਦਾ ਚੁੰਜਾ ਨਾਲ ਕੁੰਡੀਆਂ ਨੂੰ ਖੋਲ੍ਹਣੋਂ ਵੀ ਗਿਆ

ਤੋਟਾ ਉੱਡਣੋਂ ਵੀ ਗਿਆ ਨਾਲੇ ਬੋਲਣੋਂ ਵੀ ਗਿਆ
ਪੈਦਾ ਚੁੰਜਾ ਨਾਲ ਕੁੰਡੀਆਂ ਨੂੰ ਖੋਲ੍ਹਣੋਂ ਵੀ ਗਿਆ
ਹੁਣ ਮਾਰਦਾ ਐ ਸੱਪ ਡਾਢਾ ਸ਼ਾਮ ਤੇ ਸਵੇਰੇ
ਹੁਣ ਮਾਰਦਾ ਐ ਸੱਪ ਡਾਢਾ ਸ਼ਾਮ ਤੇ ਸਵੇਰੇ
ਕੇ ਵਟਾ ਕੇ ਜ਼ਾਟਾ ਮੋਰ ਓ ਦੁਲਹਿਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀਂ ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਦੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉੱਤੇ
ਮਾਨ ਭੋਰਾ ਭੀ ਨੀ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ

ਦੇਖੋ ਕਿਹੋ ਜਿਹੇ ਰੰਗ ਚੱਡੇ ਨੌਜਵਾਨਾਂ ਉੱਤੇ
ਮਾਨ ਭੋਰਾ ਭੀ ਨੀ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ
ਚਾਰ ਅੱਖਰਾਂ ਨੂੰ ਬੋਲਣੇ ਦਾ ਉਹਦੇ ਕੋਲ ਹੈ ਨੀ ਸਮਾ
ਚਾਰ ਅੱਖਰਾਂ ਨੂੰ ਬੋਲਣੇ ਦਾ ਉਹਦੇ ਕੋਲ ਹੈ ਨੀ ਸਮਾ
ਨਾਮ ਗੁਰਮੀਤ ਸਿੰਘ ਸੀਂ ਜੋ ਗ਼ੈਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀਂ ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਜੀ ਬੁੱਢੇ ਰੁੱਖਾਂ ਕੋਲ਼ੋਂ ਜਦੋਂ-ਜਦੋਂ ਲੰਘੀਆਂ ਹਵਾਵਾਂ
ਹੋ, ਉਹਨਾਂ ਦੱਸੀਆਂ ਇੰਨਾਂ ਨੂੰ ਬੱਸ ਇਕ-ਦੋ ਵਿਛਾਵਾਂ

ਜੀ ਬੁੱਢੇ ਰੁੱਖਾਂ ਕੋਲ਼ੋਂ ਜਦੋਂ-ਜਦੋਂ ਲੰਘੀਆਂ ਹਵਾਵਾਂ
ਉਹਨਾਂ ਦੱਸੀਆਂ ਇੰਨਾਂ ਨੂੰ ਬੱਸ ਇਕ-ਦੋ ਵਿਛਾਵਾਂ
ਤੁਸੀਂ ਬੈਠ ਕੇ ਵਿਚਾਰੋ ′ਸਰਤਾਜ' ਪਤਾ ਕਰੋ
ਕਾਹਤੋਂ ਪਤਾ-ਪਤਾ ਟਾਹਣੀਆਂ ਦਾ ਵੈਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀਂ ਸ਼ਹਿਰ ਆਕੇ ਸ਼ਹਿਰੀ ਹੋ ਗਿਆ
ਓ ਯਾਦ ਰੱਖਦਾ ਵੈਸਾਖੀ ਉਹਨੇ ਵੇਖਿਆ ਹੁੰਦਾ ਦੇ
ਓ ਯਾਦ ਰੱਖਦਾ ਵੈਸਾਖੀ ਉਹਨੇ ਵੇਖਿਆ ਹੁੰਦਾ ਦੇ
ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀਂ ਸ਼ਹਿਰ ਆਕੇ ਸ਼ਹਿਰੀ ਹੋ ਗਿਆ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Satinder Sartaaj

Quiz
Welcher Song ist nicht von Britney Spears?

Fans

»Pani Panjan Daryawan Wala« gefällt bisher niemandem.