Songtexte.com Drucklogo

Dil Sabah De Vakhra Songtext
von Satinder Sartaaj

Dil Sabah De Vakhra Songtext

ਮੈਨੂੰ ਦਿਸਣ ਸੁਫ਼ਨਿਆਂ ′ਚ ਜੀ
ਘੜੇ ਗੁਲਾਬੀ, ਲਹਿਰੀਏ ਨਾਭੀ
ਲਾਲ ਜਿਹੇ ਰੰਗੇ, ਧੁੱਪੇ ਦੇ ਟੰਗੇ
ਲਲਾਰਨ ਪਾਉਂਦੀ ਜੀ ਲੀੜੇ ਸੁੱਕਣੇ

ਮੈਨੂੰ ਦਿਸਣ ਸੁਫ਼ਨਿਆਂ 'ਚ
ਜੀ ਘੜੇ ਗੁਲਾਬੀ, ਲਹਿਰੀਏ ਨਾਭੀ
ਲਾਲ ਜਿਹੇ ਰੰਗੇ, ਧੁੱਪੇ ਦੇ ਟੰਗੇ
ਲਲਾਰਨ ਪਾਉਂਦੀ ਜੀ ਲੀੜੇ ਸੁੱਕਣੇ
ਕਈ ਛਿੰਦੀਆਂ ਲਾਡਲੀਆਂ
ਪਾਲਕੀ ਚੜ੍ਹੀਆਂ, ਮਹਿਲ ਵਿੱਚ ਵੜੀਆਂ
ਜੀ ਕੀਕਣ ਪੀਤੀਆਂ, ਨਾਜ਼ ਨਹੀਂ ਮੁੱਕਣੇ

ਕੋਈ ਹੇਕ ਸਮੁੰਦਰੀ ਜਿਹੀ
ਕੋਈ ਹੇਕ ਸਮੁੰਦਰੀ ਜਿਹੀ
ਪਾਉਣ ਦੇ ਵਰਗੀ, ਅੰਦਰ ਘਰ ਕਰ ਗਈ
ਨੀ ਚੜ੍ਹੀ ਚੁਬਾਰੇ ਤੇ ਗਿਣਦੀ ਤਾਰੇ
ਤੂੰ ਦੱਸ, ਕਿਉਂ ਪੜ੍ਹੀਏ?
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?


ਹੋ, ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਰੇ ਨਾ
ਮੁੱਲ ਮੰਗਿਆਂ ਕਾਲਖ ਦਾ
ਹੋ, ਮੁੱਲ ਮੰਗਿਆਂ ਕਾਲਖ ਦਾ
ਜਦੋਂ ਇਸ ਮੱਸਿਆ, ਦਾਰੂ ਵੀ ਹੱਸਿਆ
ਦੇਖਕੇ ਭਾਣਾ, ਕੋਈ ਮਰ ਜਾਣਾ
ਅੱਗੇ ਨਹੀਂ ਆਇਆ
ਪਰਛਾਵੇਂ ਨੂੰ ਪੁੱਛਿਆ
ਵੇ ਤੂੰ ਤਾਂ ਆ ਜਾ, ਵੇ ਸਾਥ ਨਿਭਾ ਜਾ
ਤੇ ਅੱਗਿਓਂ ਉਸਨੇ ਜਵਾਬ ਸੁਣਾਇਆ

ਸਾਡੀ ਕੀ ਹਸਤੀ ਜੀ
ਸਾਡੀ ਕੀ ਹਸਤੀ ਜੀ
ਅਸੀਂ ਤਾਂ ਹਾਏ, ਚਾਨਣ ਦੇ ਜਾਏ
ਉਹਦੇ ਸੰਗ ਜੰਮੀਏ, ਉਹਦੇ ਸੰਗ ਮਰੀਏ

ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਹੋ, ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?


ਹੋ, ਜਦੋਂ ਅੱਖੀਆਂ ਲੜ ਜਾਵਣ
ਹੋ, ਜਦੋਂ ਅੱਖੀਆਂ ਲੜ ਜਾਵਣ
ਓਦੋਂ ਚਾਹੂ ਪਾਸੇ, ਬਿਖਰਦੇ ਹਾਸੇ
ਟਿੱਲੇ ਜੋ ਘਾਹ ਦੇ, ਪੱਤੇ ਵੀ ਰਾਹ ਦੇ
ਲੱਗਣ ਫੁੱਲ ਕੱਲੀਆਂ
ਖੁਸ਼ਬੂਆਂ ਆਵਣ ਜੀ
ਓਦੋਂ ਤੱਕ ਅੱਖ ′ਚੋਂ, ਕਿੱਕਰ ਦੇ ਸੱਕ 'ਚੋਂ
ਪੈ ਜੀ ਤੇ ਜੂਹੀ, ਜਿਵੇਂ ਹੁਣ ਮੱਲੀਆਂ

ਪਰ ਮੌਸਮ ਡਰਦਾ ਦੇ
ਮੌਸਮ ਡਰਦਾ ਦੇ
ਜਦੋਂ ਨੇ ਆਉਂਦੇ, ਤੇ ਹੋਸ਼ ਬੁਲਾਉਂਦੇ
ਐਸੀ ਇਕ ਗੱਲ ਤੋਂ, ਪੀੜ ਦੇ ਸੱਲ ਤੋਂ, ਆਪਾ ਤਾਂ ਡਰੀਏ
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਜਜ਼ਬਾਤ ਮਲੂਕ ਜਿਹੇ
ਜਜ਼ਬਾਤ ਮਲੂਕ ਜਿਹੇ
ਦੇਖੀਂ ਜੇ ਰੁਲ਼ ਗਏ, ਝੱਖੜ ਜੇ ਝੁਲ ਗਏ
ਤਾਂ ਕੁਝ ਨਹੀਂ ਰਹਿਣਾ, ਪੱਲੇ ਵਿੱਚ ਪੈਣਾ
ਰਾਂਝੇ ਦਾ ਠੂਠਾ
ਪਾਓ ਝਰਨਾ ਲੇਖਾਂ ਨੂੰ
ਦੋਸ਼ ਦੇਣੇ ਰੱਬ ਤੇ, ਘੱਲੇ ਪਏ ਝੱਬ ਤੇ
ਗੱਲੀਂ ਪਾ ਪੜ੍ਹਣੇ, ਦਸਤਖ਼ਤ ਕਰਨੇ
ਤੇ ਲਾਉਣਾ ਗੂਠਾ

ਫੇਰ ਇੱਕੋ ਈ ਹੱਲ ਐ
ਇੱਕੋ ਈ ਹੱਲ ਐ
ਵਿੱਚ ਕੇ ਹਾਸਾ, ਉਮਰ ਦੇ ਕਾਸਾ
ਜੀ ਤੁਪਕਾ-ਤੁਪਕਾ ਗ਼ਮਾਂ ਸੰਗ ਭਰੀਏ
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਅਸੀਂ ਖ਼ੁਦ ਬੇ-ਸਮਝ ਹੋਏ
ਤੈਨੂੰ ਸਮਝਾਉਂਦੇ, ਪੱਲੇ ਗੱਲ ਪਾਉਂਦੇ
ਸਮੇਂ ਦੇ ਕਾਰੇ, ਬੜੇ ਹੀ ਭਾਰੇ
ਤੂੰ ਛੱਡ ਨਾਦਾਨੀ
ਉਸ ਅਸਲੀ ਆਸ਼ਿਕ ਤੋਂ
ਬਿਨਾਂ ਤਾਂ ਹੋਰ, ਸਭ ਨੇ ਚੋਰ
ਜੋ ਮਹਿਰਮ ਬਣਦੇ, ਦਿਲਾਂ ਦੇ ਜਾਣੀ

ਤੈਨੂੰ ਬਣ ਲੈ ਜਾਵਣਗੇ
ਬਣ ਲੈ ਜਾਵਣਗੇ
ਦੇਖ ਲਈ ਲੋਕੀਂ, ਭਾਵੇਂ ਤੂੰ ਰੋਕੀਂ
ਦੱਸੇ ਇਕ ਪਾਜ, ਤੈਨੂੰ 'ਸਰਤਾਜ′, ਨੀ ਨਿਸ਼ਰੀ ਚੜ੍ਹੀਏ
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਮੈਨੂੰ ਦਿਸਣ ਸੁਫ਼ਨਿਆਂ ′ਚ
ਜੀ ਘੜੇ ਗੁਲਾਬੀ, ਲਹਿਰੀਏ ਨਾਭੀ
ਲਾਲ ਜਿਹੇ ਰੰਗੇ, ਧੁੱਪੇ ਦੇ ਟੰਗੇ
ਲਲਾਰਨ ਪਾਉਂਦੀ ਜੀ ਲੀੜੇ ਸੁੱਕਣੇ
ਕਈ ਛਿੰਦੀਆਂ ਲਾਡਲੀਆਂ
ਪਾਲਕੀ ਚੜ੍ਹੀਆਂ, ਮਹਿਲ ਵਿੱਚ ਵੜੀਆਂ
ਜੀ ਕੀਕਣ ਪੀਤੀਆਂ, ਨਾਜ਼ ਨਹੀਂ ਮੁੱਕਣੇ

ਕੋਈ ਹੇਕ ਸਮੁੰਦਰੀ ਜਿਹੀ
ਕੋਈ ਹੇਕ ਸਮੁੰਦਰੀ ਜਿਹੀ
ਪਾਉਣ ਦੇ ਵਰਗੀ, ਅੰਦਰ ਘਰ ਕਰ ਗਈ
ਨੀ ਚੜ੍ਹੀ ਚੁਬਾਰੇ ਤੇ ਗਿਣਦੀ ਤਾਰੇ
ਤੂੰ ਦੱਸ, ਕਿਉਂ ਪੜ੍ਹੀਏ?
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਹੋ, ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋੜ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Satinder Sartaaj

Quiz
Wer ist kein deutscher Rapper?

Fans

»Dil Sabah De Vakhra« gefällt bisher niemandem.