Songtexte.com Drucklogo

Freestyle Songtext
von Jordan Sandhu

Freestyle Songtext

Show MXRCI on it

ਕਦੇ-ਕਦੇ ਸੋਫ਼ੀ, ਕਦੇ mood peg ਲਾਉਣ ਦਾ
ਮਾੜਾ-ਮੋਟਾ ਸ਼ੌਕ ਹੈ ਨੀ motor ′ਤੇ ਗਾਉਣ ਦਾ
ਹਿੱਸਾ ਕਦੇ ਬਣਿਆ ਰਕਾਨੇ ਨਹੀਓਂ ਭੀੜ ਦਾ
ਭਾਰ ਜੱਟ ਝੱਲਦਾ ਨਹੀਂ ਮੱਛਰੀ ਮੁੰਡੀਰ੍ਹ ਦਾ

Shell ਕਾਰਤੂਸ ਵਾਲ਼ੇ ਚਾਬੀਆਂ ਦੇ ਛੱਲੇ ਨੀ
ਪੈਸਾ ਨਾ ਕਮਾਇਆ, ਬਸ ਯਾਰੀਆਂ ਹੀ ਪੱਲੇ ਨੀ
ਪੈੜ ਤੂੰ ਵੀ ਦੱਬਦੀ ਜਵਾਨ ਹੋਏ ਛੋਰ ਦੀ
ਕੁੜਤਾ-ਪਜਾਮਾ ਉੱਤੇ ਲੋਈ ਐ pure ਦੀ
ਪੈੜ ਤੂੰ ਵੀ ਦੱਬਦੀ ਜਵਾਨ ਹੋਏ ਛੋਰ ਦੀ
ਕੁੜਤਾ-ਪਜਾਮਾ ਉੱਤੇ ਲੋਈ ਐ pure ਦੀ

ਚੱਲਦਾ ਐ ਨਾਂ ਨੀ, ਬਿੱਲੋ, ਥਾਂ-ਥਾਂ ਨੀ
ਝੂਠ ਵਾਲ਼ੀ ਗੱਲ ਨਹੀਂ, ਓਹ ਰੱਬ ਐ ਗਵਾਹ ਨੀ
ਮਾੜੇ-ਲੱਤੇ ਲੀੜੇ ਨੂੰ ਜੱਟ ਹੱਥ ਪਾਏ ਨਾ
ਕੀਤਾ ਜਦੋਂ phone ਤੂੰ, ਮੈਂ ਬੈਠਾ ਸੀਗਾ ਤਾਏ ਨਾ'

ਸਾਰਾ ਦਿਨ ਭੱਜਾਂ ਫਿਰਾਂ ਯਾਰੀਆਂ ਦੇ ਕੰਮ ਨੀ
ਮੁੱਖ ′ਤੇ smile ਰਹਿੰਦੀ, life 'ਚ ਨਾ ਗ਼ਮ ਨੀ
Life 'ਚ ਨਾ ਗ਼ਮ ਨੀ (life ′ਚ ਨਾ ਗ਼ਮ ਨੀ...)


ਹੋ, ਅਜਕਲ ਚਰਚਾ ′ਚ ਰਹਿੰਦੈ ਰੰਬੇ ਆਲ਼ਾ ਨੀ
ਕੁੱਟਦਾ ਐ ਘੱਟ ਤੇ ਘੜੀਸੇ ਜੱਟ ਬਾਹਲ਼ਾ ਨੀ
ਸਾਫ਼ ਮੰਨ ਮਿੱਤਰਾਂ ਦੀ ਪੱਕੀ ਬਿੱਲੋ ਹਿੰਡ ਨੀ
ਕੰਮਕਾਰ ਚੰਡੀਗੜ੍ਹ, ਰਹਿਣ-ਸਹਿਣ ਪਿੰਡ ਨੀ

ਲੱਕੜ ਦਾ ਵੱਟ ਉੱਤੇ ਦੂਰਬੀਨ ਲਾ ਕੇ ਨੀ
ਰਫਲ ਲਿਆਂਦੀ ਕੱਲ੍ਹ ਕਾਨਪੁਰੋਂ ਜਾ ਕੇ ਨੀ
Farm 'ਤੇ ਗੇੜਾ ਸਾਡਾ ਨਿੱਤ ਹੁੰਦਾ ਸ਼ਾਮ ਦਾ
ਕਲਾਕਾਰੀ ਸ਼ੌਕ ਨੂੰ ਤੇ ਪੈਲ਼ੀ ਵੀ ਆਂ ਸਾਂਭਦਾ

ਅੱਖ ਵਾਲ਼ੀ ਘੂਰ ਨਾਲ਼ ਵੈਲੀ ਸਾਰੇ ਡੱਕਦਾ
ਬਾਪੂ ਕੋਲ਼ੋਂ ਪੁੱਛ ਕੇ step ਸਭ ਚੱਕਦਾ
Woofer ′ਤੇ Yamla ਤੇ ਕਦੇ J Cole ਨੀ
Cali ਦਾ ਮੜੰਗਾ ਪਾਉਂਦੇ ਗੱਭਰੂ ਦੇ ਬੋਲ਼ ਨੀ

ਆਪਣੀ ਹੀ league Rav Hanjra ਚਲਾਈ ਐ
ਪਹਿਲਾਂ ਵੀ ਐ ਦੱਸਿਆ, ਜੱਟ ਦੀ ਚੜ੍ਹਾਈ ਐ
ਹੋ, ਰੁਤਬਾ ਐ ਉੱਚਾ ਹੁਣ ਦੁਨੀਆ ਦੇ ਕਹਿਣ 'ਚ
ਕਰਦੇ ਸੀ ਟਿੱਚਰ, ਖੜ੍ਹਾਤੇ ਇੱਕੋ line ′ਚ
ਕਰਦੇ ਸੀ ਟਿੱਚਰ, ਖੜ੍ਹਾਤੇ ਇੱਕੋ line 'ਚ

ਓ, ਕੀ ਦੱਸੀਏ, ਕੀ ਦੱਸੀਏ
ਆਪਣੀ ਤਰੀਫ਼ ਮੂੰਹੋਂ ਕੀ ਦੱਸੀਏ

ਆਪੇ check ਕਰ ਲੈ ground report
Lead ਵਿੱਚ ਸਾਡੇ ਸਰਪੰਚੀ ਦੇ vote ਨੀ
ਖੁੱਲ੍ਹਾ ਬਿੱਲੋ ਖਾਈਦਾ ਤੇ ਰੱਜ ਕੇ ਹੰਡਾਈਦਾ
ਨੀਲ਼ੀ ਛੱਤ ਵਾਲ਼ੇ ਨੇ ਹਾਏ ਆਉਣ ਦਿੱਤੀ ਟੋਟ ਨਹੀਂ


ਕੀ ਦੱਸੀਏ, ਕੀ ਦੱਸੀਏ
ਆਪਣੀ ਤਰੀਫ਼ ਮੂੰਹੋਂ ਕੀ ਦੱਸੀਏ

ਹੋ, ਦਿਲੋਂ ਬਾਹਲ਼ੇ ਸਾਫ਼, ਉਂਜ ਖਚਰੇ ਜਿਹੇ ਹਾਸੇ ਦੇ
Sandhu ਹੁਣੀ ਲਗਦੇ ਆਂ border ਦੇ ਪਾਸੇ ਦੇ
ਚੁਸਤ ਚਲਾਕੀ ਨੂੰ ਆ ਯਾਰੀ ′ਚ ਮਨਾਈ ਨੀ
ਬਹੁਤੀ ਜਗ੍ਹਾ ਜੱਟ ਨੇ ਵੀ ਗੱਲ ਹੈ ਚਲਾਈ ਨਹੀਂ

ਸੱਚਾ ਦਿਲ ਮਿੱਤਰਾਂ ਦਾ ਭਰਦਾ ਗਵਾਹੀ ਐ
ਪਹਿਲਾਂ ਵੀ ਐ ਦੱਸਿਆ, ਜੱਟ ਦੀ ਚੜ੍ਹਾਈ ਐ
ਓ, ਵੈਰੀ ਰੱਖਾਂ ਝਾੜ ਜਿਵੇਂ ਜੁੱਤੀ ਉੱਤੋਂ ਧੂੜ ਨੀ
ਸਾਰੀਆਂ ਸੁਣਾਈਆਂ, ਅੱਜ ਬਣਿਆ ਸੀ mood ਨੀ
ਬਣਿਆ ਸੀ mood ਨੀ, ਬਣਿਆ ਸੀ mood ਨੀ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Jordan Sandhu

Fans

»Freestyle« gefällt bisher niemandem.