Songtexte.com Drucklogo

Punjab Songtext
von Harbhajan Mann

Punjab Songtext

(ਹਿੱਕ ਤਾਣ ਕੇ ਲੜਦਾ ਆਇਆ)
Snappy

ਹਿੱਕ ਤਾਣ ਕੇ ਲੜਦਾ ਆਇਆ
ਡਰਿਆ ਨਹੀਂ ਪੰਜਾਬ

ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
(ਕਦੇ ਮਰਿਆ ਨਹੀਂ ਪੰਜਾਬ)

ਮੂਹਰੇ ਹੋਕੇ ਲੜੇ ਪੰਜਾਬੀ
ਜਦ ਵੀ ਪਈਆਂ ਭੀੜਾ
ਚੜ੍ਹਦੀ ਕਲਾਂ ′ਚ ਰਹੇ ਹਮੇਸ਼ਾ
ਦਿਲ ਵਿੱਚ ਦਬਕੇ ਪੀੜਾਂ

ਦੱਸੋ ਕਦ-ਕਦ ਲਹੂ ਦੇ ਦਰਿਆ
ਤਰਿਆ ਨਹੀਂ ਪੰਜਾਬ

ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ


ਗੁਰੂਆਂ-ਪੀਰਾਂ ਦੀ ਛੋਹ ਇਸਨੂੰ
ਧਰਤੀ ਕਰਮਾਂ ਵਾਲ਼ੀ
ਕੱਠੇ ਹੋਕੇ ਲੋਕ ਮਨਾਉਂਦੇ
ਵਿਸਾਖੀ, ਈਦ, ਦੀਵਾਲ਼ੀ

ਹੱਸਦਾ-ਵੱਸਦਾ ਕਾਟ ਉਹ ਜਾਂਦਾ
ਜਰਿਆ ਨਹੀਂ ਪੰਜਾਬ

ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
(ਕਦੇ ਮਰਿਆ ਨਹੀਂ ਪੰਜਾਬ)

ਮਿੱਟੀ ਦੇ ਨਾਲ਼ ਮਿੱਟੀ ਹੋਕੇ
ਢਿੱਡ ਮੁਲਕ ਦਾ ਭਰਿਆ
ਵੱਡੇ ਦਿਲ ਦੇ ਲੋਕ ਪੰਜਾਬੀ
ਕੋਈ ਏਹਸਾਨ ਨਾ ਕਰਿਆ

ਪਿਆਰ ਹੀ ਵੰਡਦਾ
ਨਫ਼ਰਤ ਦੇ ਨਾਲ਼ ਭਰਿਆ ਨਹੀਂ ਪੰਜਾਬ

ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ


ਪੰਜ ਦਰਿਆ ਸੀ, ਢਾਈ ਰਹਿ ਗਏ
ਮੁੱਕੇ ਨਹੀਂ ਝਮੇਲੇ
ਉਜੜ-ਉਜੜ ਕੇ ਵੱਸਦਾ ਆਇਆ
ਭਰਨ ਗਵਾਹੀ ਮੇਲੇ

ਲਹੂ 'ਚ ਉਬਲੇ ਜੋਸ਼, ਟਿਵਾਣੇ
ਠਰਿਆ ਨਹੀਂ ਪੰਜਾਬ

ਪੰਜਾਬ ਦੀ ਧਰਤੀ ਵਿੱਚੋਂ ਅਣਖ ਉੱਗਦੀ ਹੈ
ਇਸਦੇ ਪਾਣੀ ਵਿੱਚ ਪਿਆਰ ਘੁਲ਼ਿਆ ਹੈ
ਇਸਦੀਆਂ ਹਵਾ ਵਿੱਚੋਂ ਭਾਈਚਾਰੇ ਦੀ ਮਹਿਕ ਆਉਂਦੀ ਹੈ
ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਸਭ ਤੋਂ ਵੱਧ ਕੁਰਬਾਨੀਆਂ
ਕਰਨ ਵਾਲ਼ਾ ਪੰਜਾਬ ਹਮੇਸ਼ਾ ਗੁਰਾਂ ਦੇ ਨਾਂ ′ਤੇ ਵੱਸਦਾ ਹੈ

ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ
ਮਾਰਨ ਵਾਲ਼ਿਓ, ਸੋਚ ਲਵੋ
ਕਦੇ ਮਰਿਆ ਨਹੀਂ ਪੰਜਾਬ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Harbhajan Mann

Quiz
In welcher Jury sitzt Dieter Bohlen?

Fans

»Punjab« gefällt bisher niemandem.