Songtexte.com Drucklogo

Why Arjan Songtext
von Arjan Dhillon

Why Arjan Songtext

ਕਰਤੈ ਤਬਾਹ ਸਾਨੂੰ, ਆਖਦਾ ਸੀ ਸਾਹ ਸਾਨੂੰ
ਕਰਤੈ ਤਬਾਹ ਸਾਨੂੰ, ਆਖਦਾ ਸੀ ਸਾਹ ਸਾਨੂੰ
ਸਾਹਾਂ ਬਿਨਾਂ, ਦੱਸ ਕਿਵੇਂ, ਗੈਰਾਂ ਨਾ ਖਲੋ ਗਿਆਂ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਬੜਾ ਓਪਰਾ ਜਿਹਾ ਲਗਦਾ ਐ ਚੰਨਾਂ
ਵੇ ਬੁਲਾਉਨੈਂ ਮੇਰਾ ਪੱਕਾ ਨਾਮ ਲੈ ਕੇ
ਬੜਾ ਓਪਰਾ ਜਿਹਾ ਲਗਦਾ ਐ ਚੰਨਾਂ
ਵੇ ਬੁਲਾਉਨੈਂ ਮੇਰਾ ਪੱਕਾ ਨਾਮ ਲੈ ਕੇ
ਗੱਲ ਕਰਦਾ ਨਹੀਂ online ਰਹਿਨੈਂ
ਦੱਸ ਸੱਦ ਦਾ ਐਂ ਕੀਹਨੂੰ "ਬਿੱਲੋ" ਕਹਿ ਕੇ
ਗੱਲ ਕਰਦਾ ਨਹੀਂ online ਰਹਿਨੈਂ
ਦੱਸ ਸੱਦ ਦਾ ਐਂ ਕੀਹਨੂੰ "ਬਿੱਲੋ" ਕਹਿ ਕੇ
ਤਿੱਪ ਤਿੱਪ ਹੰਝੂ ਵੀ screen ਉੱਤੇ ਚੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਨਾ ਪੀਤੀ ′ਚ ਘੁਮਾਉਨੈਂ phone ਰਾਤ ਨੂੰ
ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ

ਨਾ ਪੀਤੀ 'ਚ ਘੁਮਾਉਨੈਂ phone ਰਾਤ ਨੂੰ
ਹੋ ਨਹੀਂ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ
(ਕਿਹੜੀ ਭਾਬੀ ਨਾ′ ਕਰਾਂ ਮੈਂ ਗਲ ਯਾਰਾਂ ਦੀ)
(ਜੀਹਦੀ ਲਗਦੀ ਨਾਂ ਹੋਣੀ ਭੁੰਜੇ ਅੱਡੀ ਵੇ)
ਕਿਹੜੀ ਭਾਬੀ ਨਾ' ਕਰਾਂ ਮੈਂ ਗਲ ਯਾਰਾਂ ਦੀ
ਜੀਹਦੀ ਲਗਦੀ ਨਾਂ ਹੋਣੀ ਭੁੰਜੇ ਅੱਡੀ ਵੇ
ਮਾਲਿਕ ਸੀ ਜੱਟੀ ਤੇਰੀ ਜੀਹਦੇ ਕੋਲ਼ੋਂ ਖੋਹ ਲਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਹੋ ਨਾ ਤੇਰੇ ਉੱਤੇ ਜੋਰ ਹੈ ਨਾ ਦਿੱਲ ਤੇ
ਮੇਰੀ ਦੋਹਾਂ 'ਚੋਂ ਨਹੀਂ ਸੁਣਦਾ ਕੋਈ ਗੱਲ ਵੇ
ਨਾ ਤੇਰੇ ਉੱਤੇ ਜੋਰ ਹੈ ਨਾ ਦਿੱਲ ਤੇ
ਮੇਰੀ ਦੋਹਾਂ ′ਚੋਂ ਨਹੀਂ ਸੁਣਦਾ ਕੋਈ ਗੱਲ ਵੇ
ਸਾਡਾ ਪੁੱਛੇ ਕਦੇ ਹਾਲ ਕੋਈ ਹਾਲ ਨਹੀਂ
ਇਸ ਹਾਲ ਦਾ ਐਂ ਤੂੰਹੀਓ ਚੰਨਾ ਹੱਲ ਵੇ
ਸਾਡਾ ਪੁੱਛੇ ਕਦੇ ਹਾਲ ਕੋਈ ਹਾਲ ਨਹੀਂ
ਇਸ ਹਾਲ ਦਾ ਐਂ ਤੂੰਹੀਓ ਚੰਨਾ ਹੱਲ ਵੇ
ਅਰਜਨਾ, ਨਾਮ ਸਾਡਾ ਕਿਹਦੇ ਤੋਂ ਲਕੋ ਲਿਆ, ਹਾਏ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੋਂ, ਜ਼ਰੂਰੀ ਕਿਵੇਂ ਹੋ ਗਿਆ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Arjan Dhillon

Quiz
Wer will in seinem Song aufgeweckt werden?

Fans

»Why Arjan« gefällt bisher niemandem.