Songtexte.com Drucklogo

Boliyan Songtext
von Amrinder Gill

Boliyan Songtext

ਮੇਲੇ ਵਿਚ ਆਈ ਸਾਡੀ ਜਾਨ ਬਣ ਗਈ
ਜਾਨ ਬਣ ਗਈ ਓਹ ਸਾਡੀ ਸ਼ਾਨ ਬਣ ਗਈ
ਮੇਲੇ ਵਿਚ ਆਈ ਸਾਡੀ ਜਾਨ ਬਣ ਗਈ
ਜਾਨ ਬਣ ਗਈ ਓਹ ਸਾਡੀ ਸ਼ਾਨ ਬਣ ਗਈ
ਚੰਨ ਨੂੰ ਲਕੋਈ ਬੈਠੇ ਤਾਰਿਆਂ ਦੇ ਵਿੱਚੋਂ
ਚੰਨ ਨੂੰ ਲਕੋਈ ਬੈਠੇ ਤਾਰਿਆਂ ਦੇ ਵਿੱਚੋਂ
ਅੱਜ ਲੱਭ ਲਿਆ ਚੌਧਵੀਂ ਦਾ ਚੰਨ ਜੱਟ ਨੇ
ਓਹ ਕੁੜੀ ਮੇਲੇ ਵਿੱਚੋਂ
ਮੇਲੇ ਵਿਚੋਂ ਕਰਲੀ ਪਸੰਦ ਜੱਟ ਨੇ ਓਹ ਕੁੜੀ ਮੇਲੇ ਵਿੱਚੋਂ
ਮੇਲੇ ਵਿਚੋਂ ਕਰਲੀ ਪਸੰਦ ਜੱਟ ਨੇ ਓਹ ਕੁੜੀ ਮੇਲੇ ਵਿੱਚੋਂ

ਓਹ ਆਰਾ ਆਰਾ ਆਰਾ
ਆਰਾ ਆਰਾ ਆਰਾ ਨੀ ਗਲੀਆਂ ਚ ਰੁੱਲਦਾ ਫਿਰੇ
ਨੀ ਤੇਰਾ ਝਾਕਾ ਲੈਣ ਦਾ ਮਾਰਾ
ਨੀ ਤੇਰੇ ਨਾ ਪਸੰਦ ਕੁੜੀਏ
(ਓਹ ਤੇਰੇ ਨਾ ਪਸੰਦ ਕੁੜੀਏ
ਨੀ ਮੁੰਡਾ ਪਚਿਆਂ ਮੁਰੱਬਿਆਂ ਵਾਲਾ
ਨੀ ਤੇਰੇ ਨਾ ਪਸੰਦ ਕੁੜੀਏ...)


ਕਦੇ ਕਹੇ ਪੇਂਡੂ ਜੇਹਾ ਲੱਗਦਾ ਕਦੇ ਕਹੇ ਰੰਗ ਕਾਲਾ
ਕਦੇ ਕਹੇ ਪੇਂਡੂ ਜੇਹਾ ਲੱਗਦਾ ਕਦੇ ਕਹੇ ਰੰਗ ਕਾਲਾ
ਤੇਰੇ ਨਾ ਪਸੰਦ ਕੁੜੀਏ ਨੀ ਮੁੰਡਾ ਪਚਿਅਾਂ ਮੁਰਬਿਆ ਵਾਲਾ
ਨੀ ਤੇਰੇ ਨਾ ਪਸੰਦ ਕੁੜੀਏ...

ਫਿਰ ਉਸੇ ਸ਼ੈਹਰ ਪਟਿਆਲੇ
ਜਿੱਥੇ ਵਿਕਦੇ ਰੇਸ਼ਮੀਂ ਨਾਲੇ
ਫਿਰ ਉਸੇ ਸ਼ੈਹਰ ਪਟਿਆਲੇ
ਜਿੱਥੇ ਵਿਕਦੇ ਰੇਸ਼ਮੀਂ ਨਾਲੇ
ਓਥੇ ਫਿਰ ਅੱਲ੍ਹੜ ਮੁਟਿਆਰਾਂ ਦੇ ਦਿਲ ਲਗਦੀਆਂ ਅੱਗਾਂ
ਜਦੋਂ ਸੋਹਣੇ ਗੱਭਰੂ ਪੌਚ ਪੋਚ ਕੇ ਬੰਨ੍ਹਦੇ ਪੱਗਾਂ
ਜਦੋਂ ਸੋਹਣੇ ਗੱਭਰੂ ਪੌਚ ਪੋਚ ਕੇ ਬੰਨ੍ਹਦੇ ਪੱਗਾਂ

ਹੋ ਢਾਈਏ ਢਾਈਏ ਢਾਈਏ
ਨਾ ਹੁਣ ਸਾਡੀ ਅੱਖ ਲੱਗਦੀ
ਨੀ ਅਸੀਂ ਜਾਗ਼ ਕੇ ਰਾਤ ਲੰਘਾਈਏ
ਕੇ ਹੋਜੇ ਸਾਡਾ ਘਰ ਵੱਸਦਾ
ਕੇ ਹੋਜੇ ਸਾਡਾ ਘਰ ਵੱਸਦਾ
ਨੀ ਤੇਰੇ ਸੱਤ ਵਾਰੀ ਪੈਰੀ ਹੱਥ ਲਾਈਏ
ਨੀ ਦਿਓਰ ਦਾ ਕਰਾਦੇ ਮੰਗਣਾ
ਘੁੰਡ ਕੱਢ ਵੱਡੀਏ ਭਰਜਾਈਏ
(ਨੀ ਦਿਓਰ ਦਾ ਕਰਾਦੇ ਮੰਗਣਾ
ਘੁੰਡ ਕੱਢ ਵੱਡੀਏ ਭਰਜਾਈਏ
ਨੀ ਦਿਓਰ ਦਾ ਕਰਾਦੇ ਮੰਗਣਾ...)


ਮਿਸ਼ਰੀ ਵਰਗੇ ਬੋਲ ਨੇ ਉਸਦੇ ਫ਼ੁੱਲਾਂ ਵਾਂਗੂ ਹੱਸਦੀ ਏ
ਪਰੀਆਂ ਵਰਗੀ ਸੋਹਣੀ ਸੂਰਤ ਦਿਲ ਸਾਡੇ ਵਿੱਚ ਵੱਸਦੀ ਏ
ਅਸੀਂ ਉਹਦੇ ਉੱਤੇ ਡੁੱਲੇ ਸਾਰੀ ਦੁਨੀਆਂ ਨੂੰ ਭੁੱਲੇ
ਓਹ ਲੱਗਦੀ ਚੰਬੇ ਦੀ ਡਾਲੀ
ਨੀ ਉਹਦੇ ਦਰਸ਼ਨ ਨੇ ਕਰਤਾ ਕਾਲਜਾ ਖਾਲੀ
(ਉਹਦੇ ਦਰਸ਼ਨ ਨੇ ਕਰਤਾ ਕਾਲਜਾ ਖਾਲੀ
ਉਹਦੇ ਦਰਸ਼ਨ ਨੇ ਕਰਤਾ ਕਾਲਜਾ ਖਾਲੀ
ਉਹਦੇ ਦਰਸ਼ਨ ਨੇ)

ਭਾਬੋ ਕਹਿੰਦੀ ਐ ਕਲਵੰਤ ਸੇਹਾ ਝਾਂਜਰਾਂ ਕਢਾ
(ਭਾਬੋ ਕਹਿੰਦੀ ਐ ਕਲਵੰਤ ਸੇਹਾ ਝਾਂਜਰਾਂ ਕਢਾ)
ਜਿਹੜੀ ਗਿੱਧਾ ਨਾ ਪਾਵੇ
(ਓਹ ਕਿਹੜੀ)
ਜਿਹੜੀ ਅੱਖ ਨਾ ਮਿਲਾਵੇ
(ਓਹ ਕਿਹੜੀ)
ਜਿਹੜੀ ਰੁੱਸਦੀ ਜਾਵੇ
(ਓਹ ਕਿਹੜੀ)
ਭਾਬੋ ਕਹਿੰਦੀ ਐ ਕਲਵੰਤ ਸੇਹਾ ਝਾਂਜਰਾਂ ਕਢਾ
(ਓਹ ਭਾਬੋ ਕਹਿੰਦੀ ਐ ਕਲਵੰਤ ਸੇਹਾ ਝਾਂਜਰਾਂ ਕਢਾ)

ਨੀ ਇੱਕ ਤੇਰੀ ਜਿੰਦ ਬਦਲੇ ਅੜੀਏ
ਨੀ ਸਾਰਾ ਪਿੰਡ ਮਿੱਤਰਾਂ ਦੇ ਵੈਰ ਪਿਆ
ਓਹ ਇੱਕ ਤੇਰੀ ਜਿੰਦ ਬਦਲੇ ਅੜੀਏ
ਨੀ ਸਾਰਾ ਪਿੰਡ ਮਿੱਤਰਾਂ ਦੇ ਵੈਰ ਪਿਆ
ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦ ਇੱਕ ਜਾਨ
ਹੁਣ ਜਿੰਦ ਬਚਦੀ ਨਾ
ਓਹ ਇੱਕ ਤੇਰੀ ਜਿੰਦ ਬਦਲੇ ਅੜੀਏ
ਨੀ ਸਾਰਾ ਪਿੰਡ ਮਿੱਤਰਾਂ ਦੇ ਵੈਰ ਪਿਆ
(ਓਹ ਇੱਕ ਤੇਰੀ ਜਿੰਦ ਬਦਲੇ ਅੜੀਏ
ਨੀ ਸਾਰਾ ਪਿੰਡ ਮਿੱਤਰਾਂ ਦੇ ਵੈਰ ਪਿਆ)

ਗੋਰੀ ਨੀ ਚੋਰੀ ਚੋਰੀ ਆ ਕਿੱਧਰੇ ਉੱਡ ਚੱਲੀਏ
(ਆ ਬੱਲੀਏ ਨੀ ਕਿਤੇ ਉੱਡ ਚੱਲੀਏ)
ਗੋਰੀ ਨੀ ਚੋਰੀ ਚੋਰੀ ਆ ਕਿੱਧਰੇ ਉੱਡ ਚੱਲੀਏ
(ਆ ਬੱਲੀਏ ਨੀ ਕਿਤੇ ਉੱਡ ਚੱਲੀਏ)
ਨੀ ਹੁਣ ਬਣਜਾ ਮੇਰੀ
ਬਹੁਤੀ ਲਾ ਨਾ ਦੇਰੀ
ਗੋਰੀ ਨੀ ਚੋਰੀ ਚੋਰੀ ਆ ਕਿੱਧਰੇ ਉੱਡ ਚੱਲੀਏ
(ਆ ਬੱਲੀਏ ਨੀ ਕਿਤੇ ਉੱਡ ਚੱਲੀਏ)
ਗੋਰੀ ਨੀ ਚੋਰੀ ਚੋਰੀ ਆ ਕਿੱਧਰੇ ਉੱਡ ਚੱਲੀਏ
(ਆ ਬੱਲੀਏ ਨੀ ਕਿਤੇ ਉੱਡ ਚੱਲੀਏ)

ਸਾਧਾ ਸੱਚ ਦੱਸਦੇ ਕਿੱਥੋਂ ਸਾਧਣੀ ਆਂਦੀ
(ਸਾਧਾ ਸੱਚ ਦੱਸਦੇ ਕਿੱਥੋਂ ਸਾਧਣੀ ਆਂਦੀ)
ਸਾਧਾਂ ਸੱਚ ਦੱਸਿਆ ਧਰਮਕੋਟ ਤੋਂ ਆਂਦੀ
(ਸਾਧਾਂ ਸੱਚ ਦੱਸਿਆ ਧਰਮਕੋਟ ਤੋਂ ਆਂਦੀ)
ਓਹ ਸੋਹਣੀ ਨਾ ਵਿਆਹਾਇਓ ਮਿੱਤਰੋ
ਕਰਨੀ ਪਊਗੀ ਰਾਖੀ
(ਓਹ ਸੋਹਣੀ ਨਾ ਵਿਆਹਾਇਓ ਮਿੱਤਰੋ
ਕਰਨੀ ਪਊਗੀ ਰਾਖੀ)
ਓਹ ਸੋਹਣੀ ਨਾ ਵਿਆਹਾਇਓ ਮਿੱਤਰੋ
ਕਰਨੀ ਪਊਗੀ ਰਾਖੀ
(ਓਹ ਸੋਹਣੀ ਨਾ ਵਿਆਹਾਇਓ ਮਿੱਤਰੋ
ਕਰਨੀ ਪਊਗੀ ਰਾਖੀ...)

Songtext kommentieren

Log dich ein um einen Eintrag zu schreiben.
Schreibe den ersten Kommentar!

Fans

»Boliyan« gefällt bisher niemandem.